NASA ਵੱਲੋਂ ਚੇਤਾਵਨੀ – ਆਸਟਿਰਾਇਡ 2022 YS5 ਅੱਜ ਧਰਤੀ ਦੇ ਨੇੜੇ ਲੰਘ ਰਿਹਾ ਹੈ

NASA

NASA ਨੇ ਇੱਕ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜਿਸ ਵਿੱਚ  ਅੰਤਰਰਾਸ਼ਟਰੀ ਘਟਨਾ ਬਾਰੇ  ਚੇਤਾਵਨੀ ਜਾਰੀ ਕੀਤੀ ਹੈ। NASA ਅਨੁਸਾਰ, “2022 YS5” ਨਾਂ ਦਾ ਇੱਕ ਆਸਟਿਰਾਇਡ ਅੱਜ ਧਰਤੀ ਦੇ ਬਹੁਤ ਨੇੜੇ ਲੰਘਣ ਵਾਲਾ ਹੈ। ਇਹ ਆਸਟਿਰਾਇਡ ਲਗਭਗ 30 ਮੀਟਰ ਚੌੜਾ ਹੈ ਜੋ ਇੱਕ ਛੋਟੀ ਇਮਾਰਤ ਦੇ ਆਕਾਰ ਦੇ ਬਰਾਬਰ ਹੈ।

ਹਾਲਾਂਕਿ ਇਹ ਧਰਤੀ ਨਾਲ ਟਕਰਾਏਗਾ ਤੇ  ਨਹੀਂ, ਪਰ ਇਹ ਸਿਰਫ਼ 18 ਲੱਖ ਕਿਲੋਮੀਟਰ ਦੀ ਦੂਰੀ ਤੋਂ ਕੋਲ ਦੀ ਲੰਘੇਗਾ, ਜੋ ਅੰਤਰਿਕਸ਼ ਮਾਪਦੰਡਾਂ ਅਨੁਸਾਰ ਕਾਫੀ ਨੇੜੇ ਮੰਨੀ ਜਾਂਦੀ ਹੈ। NASA ਦੇ ਅਨੁਸਾਰ, ਇਹ ਇੱਕ “close flyby” ਮੰਨੀ ਜਾ ਰਹੀ ਹੈ, ਜਿਸ ਲਈ ਵਿਗਿਆਨੀ ਵੱਡੀ ਜ਼ਿੰਮੇਵਾਰੀ ਨਾਲ ਆਪ ਨਿਗਰਾਨੀ ਕਰ ਰਹੇ ਹਨ।

ਇਸ ਤਰ੍ਹਾਂ ਦੀਆਂ ਘਟਨਾਵਾਂ ਨ ਸਿਰਫ਼ ਅੰਤਰਿਕਸ਼ ਅਧਿਐਨ ਲਈ ਮਹੱਤਵਪੂਰਨ ਤੇ ਜਾਣਕਾਰੀ ਵਾਲੀਆ  ਹੁੰਦੀਆਂ ਹਨ, ਸਗੋਂ ਭਵਿੱਖ ਵਿੱਚ ਧਰਤੀ ਉੱਤੇ ਹੋ ਸਕਣ ਵਾਲੇ ਸੰਭਾਵਿਤ ਖ਼ਤਰੇ ਤੋਂ ਬਚਾਅ ਲਈ ਵੀ ਇਹ ਇਕ ਸਿੱਖਿਆ ਕਈ ਜ਼ਰੂਰੀ ਹੁੰਦੀ ਹੈ । NASA, ESA ਅਤੇ ਹੋਰ ਅੰਤਰਰਾਸ਼ਟਰੀ ਏਜੰਸੀਆਂ “Planetary Defense” ਪ੍ਰਣਾਲੀ ਉੱਤੇ ਅਪਣਾ ਕੰਮ ਕਰ ਰਹੀਆਂ ਹਨ, ਜੋ ਧਰਤੀ ਨੂੰ ਆਸਟਿਰਾਇਡ ਟਕਰਾਵ ਤੋਂ ਬਚਾਉਣ ਲਈ ਕਈ  ਯੋਜਨਾਵਾਂ ਬਣਾਉਂਦੀਆਂ ਹਨ।

ਇਸ ਆਸਟਿਰਾਇਡ ਬਾਰੇ 2022 ਵਿੱਚ ਪਹਿਲੀ ਵਾਰ ਪਤਾ ਲੱਗਿਆ ਸੀ ਅਤੇ ਤਦੋਂ ਤੋਂ ਹੀ ਇਸ ਦੇ ਕਸ਼ ਨੂੰ ਧਿਆਨ ਨਾਲ ਟਰੈਕ ਕੀਤਾ ਜਾ ਰਿਹਾ ਹੈ। ਵਿਗਿਆਨੀਆਂ ਨੇ ਕਿਹਾ ਕਿ ਇਸ ਵਿੱਚ  ਅਜੇ ਤੱਕ ਕਿਸੇ ਵੀ ਖ਼ਤਰੇ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ, ਪਰ ਅਜਿਹੀਆਂ ਘਟਨਾਵਾਂ ਸਾਨੂੰ ਸਮਝਾਉਂਦੀਆਂ ਹਨ ਕਿ ਅੰਤਰਿਕਸ਼ ਕਈ ਤਰ੍ਹਾਂ ਦੇ ਖਤਰੇ ਦੀ ਸੰਭਾਵਨਾ ਰੱਖਦਾ ਹੈ ਅਤੇ ਸਾਨੂੰ ਹਰ ਤਰ੍ਹਾਂ ਦੇ ਖਤਰੇ  ਲਈ ਤਿਆਰ ਰਹਿਣਾ ਚਾਹੀਦਾ ਹੈ।

Seeking Idea ਵੈਲਥ ਕਲੱਬ ਵਿੱਚ ਸ਼ਾਮਲ ਹੋਵੋJoin Here

Leave a Reply

Your email address will not be published. Required fields are marked *