ਪੰਜਾਬੀ ਸਟਾਕ ਮਾਰਕਿਟ ਪਲੇਟਫਾਰਮ ਸ਼ੇਅਰ ਬਾਜ਼ਾਰ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਬਣਾਇਆ ਗਿਆ ਇੱਕ ਪਲੇਟਫਾਰਮ ਹੈ। ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ ਆਸਾਨ ਅਤੇ ਸਮਝਣ ਯੋਗ ਤਰੀਕੇ ਨਾਲ ਵਿੱਤੀ ਗਿਆਨ ਅਤੇ ਮਾਰਗਦਰਸ਼ਨ ਦੇਣਾ ਹੈ।
ਜਦੋਂ ਤੋਂ ਪੰਜਾਬੀ ਸਟਾਕ ਮਾਰਕਿਟ ਸ਼ੁਰੂ ਹੋਇਆ, ਇਹ ਇੱਕ ਛੋਟੇ ਬੂਟੇ ਤੋਂ ਇੱਕ ਵੱਡੇ ਰੁੱਖ ਵਾਂਗ ਫੈਲ ਚੁੱਕਾ ਹੈ। ਹੁਣ ਇਹ ਨਿੱਜੀ ਵਿੱਤ (ਪਰਸਨਲ ਫਾਇਨਾਂਸ ) ਅਤੇ ਕਰੀਅਰ ਕੋਚਿੰਗ ਵਰਗੇ Online Courses ਵੀ ਮੁਹੱਈਆ ਕਰਵਾ ਰਿਹਾ ਹੈ।
ਇਸ ਵੈਬਸਾਈਟ ‘ਤੇ latest ਖ਼ਬਰਾਂ ਤੇ ਅਪਡੇਟਸ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਤੁਸੀਂ ਹਮੇਸ਼ਾ ਵਿੱਤੀ ਜਗਤ (financial landscape) ਦੀ latest ਜਾਣਕਾਰੀ ਨਾਲ ਜੁੜੇ ਰਹੋ। ਪੰਜਾਬੀ ਸਟਾਕ ਮਾਰਕਿਟ ਆਉਣ ਵਾਲੇ ਸਮਿਆਂ ਵਿੱਚ ਹੋਰ ਵਿਕਸਤ ਹੋਣ ਅਤੇ ਨਵੇਂ ਉੱਚਾਈਆਂ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ।
ਪੰਜਾਬੀ ਸਟਾਕ ਮਾਰਕਿਟ ਪਲੇਟਫਾਰਮ ਦਾ ਉਦੇਸ਼ ਇੱਕ ਐਸੀ ਕਮਿਊਨਿਟੀ ਬਣਾਉਣਾ ਹੈ ਜੋ ਸ਼ੇਅਰ ਬਾਜ਼ਾਰ (financial market) ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਸਮਝੇ। ਇਹ ਕਮਿਊਨਿਟੀ ਮਿਲਜੁਲ ਕੇ ਹੋਰ ਮੈਂਬਰਾਂ ਦੇ ਵਿੱਤੀ ਗਿਆਨ ਅਤੇ ਤਜਰਬੇ ਵਧਾਉਣ ਵਿਚ ਮਦਦ ਕਰੇਗੀ। ਸਾਡਾ ਮਕਸਦ ਇਹ ਹੈ ਕਿ ਲੋਕ ਨਾ ਸਿਰਫ਼ ਸ਼ੇਅਰ ਬਾਜ਼ਾਰ (financial market) ਬਾਰੇ ਗਿਆਨ ਪ੍ਰਾਪਤ ਕਰਨ, ਸਗੋਂ ਆਪਣੀ ਗਰੋਥ ਅਤੇ ਸਮਝ ਨੂੰ ਹੋਰਾਂ ਨਾਲ ਵੀ ਸਾਂਝਾ ਕਰਨ।
ਪੰਜਾਬੀ ਸਟਾਕ ਮਾਰਕਿਟ ਪਲੇਟਫਾਰਮ ਦਾ ਮਿਸ਼ਨ investing ਬਾਰੇ ਜਾਣਕਾਰੀ ਵਧਾਉਣਾ ਅਤੇ ਨਿਵੇਸ਼ਕਾਂ (investors) ਅਤੇ ਵਪਾਰੀਆਂ (traders) ਨੂੰ ਪੈਸੇ ਬਾਰੇ ਸਹੀ ਫੈਸਲੇ (financial decisions) ਲੈਣ ਲਈ educate ਕਰਨਾ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨੂੰ ਵਿੱਤੀ ਜਗਤ (financial landscape) ਦੀ ਸਮਝ ਆਵੇ ਅਤੇ ਉਹ ਵਿਸ਼ਵਾਸ ਨਾਲ ਆਪਣੀ ਆਰਥਿਕ ਭਲਾਈ (financial well-being) ਲਈ ਚੰਗੇ ਫੈਸਲੇ ਲੈ ਸਕਣ।
ਸਾਡੇ ਅਨਾਲਿਸਟਸ ਨੇ ਪਲੇਟਫਾਰਮ ਦੀ ਸ਼ੁਰੂਆਤ ਕੀਤੀ, ਜਿਸਦਾ ਉਦੇਸ਼ ਸ਼ੇਅਰ ਬਾਜ਼ਾਰ ਦੀ ਗਤੀਵਿਧੀਆਂ ਅਤੇ ਨਿਵੇਸ਼ ਤਰੀਕਿਆਂ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕਰਨਾ ਹੈ।
ਉਨ੍ਹਾਂ ਕੋਲ ਕੈਨੇਡੀਅਨ ਸਿਕਿਉਰਿਟੀਜ਼ ਇੰਸਟੀਟਿਊਟ ਤੋਂ CSC (Canadian Securities Course) ਦੀ ਮਾਨਤਾ ਪ੍ਰਾਪਤ ਵਿੱਤੀ ਯੋਗਤਾ ਹੈ। ਨਾਲ ਹੀ, ਉਹ ਸਰਟੀਫਾਈਡ ਲਾਈਫ ਕੋਚ ਵੀ ਹਨ।
ਉਨ੍ਹਾਂ ਦੀ ਕੰਮ ਕਰਨ ਦੀ ਵਿਧੀ ਰਵਾਇਤੀ ਵਿੱਤੀ ਸੋਚ ਤੋਂ ਵੱਖਰੀ ਹੈ। ਉਹ ਆਪਣੇ ਨਿੱਜੀ ਅਨੁਭਵਾਂ ਰਾਹੀਂ ਨਿੱਜੀ ਵਿੱਤ (personal finance) ਅਤੇ ਨਿਵੇਸ਼ ਦੇ ਵਿਸ਼ਵਾਸਯੋਗ ਅਤੇ ਅਸਲ ਤਜਰਬੇ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ।