ਪਿਛਲੇ ਹਫ਼ਤੇ ਅਮਰੀਕੀ ਸਰਕਾਰ ਦੇ shutdown ਦੇ ਬਾਵਜੂਦ ਵੀ ਸਟਾਕ ਮਾਰਕੀਟ ਨੇ ਵੱਡਾ ਮੂਵ ਨਹੀਂ ਦਿਖਾਇਆ। S&P 500 ਲਗਭਗ 1.1% ਚੜ੍ਹ ਗਿਆ। ਇਤਿਹਾਸ ਵੇਖੀਏ ਤਾਂ shutdown ਆਮ ਤੌਰ ‘ਤੇ ਮਾਰਕੀਟ ‘ਤੇ ਵੱਡਾ ਅਸਰ ਨਹੀਂ ਪਾਉਂਦੇ, ਤੇ ਵਾਲ ਸਟ੍ਰੀਟ ਨੂੰ ਵੀ ਇਹੀ ਉਮੀਦ ਹੈ ਕਿ ਇਸ ਵਾਰ ਵੀ ਕੁਝ ਵੱਡਾ ਨਹੀਂ ਹੋਵੇਗਾ।
ਪਰ, shutdown ਤੋਂ ਇਲਾਵਾ ਵੀ ਕੁਝ ਖਤਰੇ ਨੇ — ਜਿਹੜੇ ਅੱਗੇ ਜਾਕੇ ਸਟਾਕ ਨਿਵੇਸ਼ਕਾਂ ਲਈ ਮੁਸੀਬਤ ਬਣ ਸਕਦੇ ਨੇ।
ਇਹ ਚਾਰ ਮੁੱਖ ਖਤਰੇ ਜਿਨ੍ਹਾਂ ‘ਤੇ ਸਟਾਕ ਨਿਵੇਸ਼ਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ:
ਵੈਲੂਏਸ਼ਨ – ਮਾਰਕੀਟ ਓਵਰਪ੍ਰਾਈਸਡ ਤਾਂ ਨਹੀਂ?
ਇੱਕ ਮਸ਼ਹੂਰ ਇਕਨਾਮਿਸਟ ਦੀ ਵੈਲੂਏਸ਼ਨ ਤਕਨੀਕ ਮੁਤਾਬਕ ਅੱਜ ਮਾਰਕੀਟ 2000 ਵਾਲੇ ਡਾਟ-ਕੌਮ ਬਬਲ ਵਰਗੀ ਮਹਿੰਗੀ ਹੋ ਚੁੱਕੀ ਹੈ। ਇਹਦਾ ਮਤਲਬ — ਸਟਾਕ ਆਪਣੇ ਸਹੀ ਮੁੱਲ ਤੋਂ ਵੱਧ ਚੜ੍ਹ ਗਏ ਨੇ।
ਐਨ ਮਿਲੇਟੀ, ਜਿਹੜੀ ਆਲਸਪ੍ਰਿੰਗ ਗਲੋਬਲ ਇਨਵੈਸਟਮੈਂਟਸ ਵਿੱਚ ਕੰਮ ਕਰਦੀ ਹੈ,
“ਛੋਟੀ ਤੋਂ ਛੋਟੀ, ਘਾਟੇ ਵਾਲੀਆਂ ਕੰਪਨੀਆਂ ਵੀ ਅੱਜ ਉਹਨਾਂ ਤੋਂ ਵੱਧ ਚੜ੍ਹ ਰਹੀਆਂ ਨੇ ਜਿੰਨ੍ਹਾਂ ਕੋਲ ਸੱਚੀ ਅਰਨਿੰਗਜ਼ ਨੇ!”
ਇਹੋ ਜਿਹੇ ਛੋਟੇ bubbles ਆਮ ਤੌਰ ‘ਤੇ ਮਾਰਕੀਟ correction ਨੂੰ ਸੱਦਾ ਦਿੰਦੇ ਨੇ।
ਅਰਨਿੰਗਜ਼ – ਹੁਣ ਨਤੀਜੇ ਚੰਗੇ ਨਾ ਹੋਏ ਤਾਂ ਗੱਲ ਬਣਨੀ ਔਖੀ
ਐਨਾਲਿਸਟਸ ਉਮੀਦ ਲਾ ਬੈਠੇ ਨੇ ਕਿ S&P 500 ਦੀਆਂ ਕੰਪਨੀਆਂ ਇਸ ਤਿਮਾਹੀ 8% EPS ਗ੍ਰੋਥ ਦਿਖਾਉਣਗੀਆਂ।
ਪਰ ਸਵਾਲ ਇਹ ਹੈ —
ਟੈਰਿਫਸ ਵੱਧ ਰਹੇ ਨੇ
ਇਨਫਲੇਸ਼ਨ ਹਾਲੇ ਵੀ ਜਿੱਦ ‘ਤੇ ਖੜਾ ਹੈ
ਆਰਥਿਕ ਅਣਿਸ਼ਚਿਤਤਾ ਵੀ ਹੈ
ਜੇ ਅਰਨਿੰਗਜ਼ ਰਿਪੋਰਟ ਉਮੀਦ ਤੋਂ ਘੱਟ ਆਏ, ਤਾਂ ਮਾਰਕੀਟ ਝਟਕੇ ਖਾ ਸਕਦੀ ਹੈ।
ਫੈਡ ਤੇ ਜੇਰੋਮ ਪਾਵਲ – ਇੰਟਰੇਸਟ ਰੇਟ ਜੇ ਨਾ ਘਟੇ ਤਾਂ?
ਜ਼ਿਆਦਾਤਰ ਲੋਕਾਂ ਨੂੰ ਉਮੀਦ ਹੈ ਕਿ ਫੈਡਰਲ ਰਿਜ਼ਰਵ ਇੰਟਰੇਸਟ ਰੇਟ ਘਟਾਏਗਾ, ਕਿਉਂਕਿ ਜੌਬ ਮਾਰਕਿਟ ਸਲੋ ਹੈ ਹੋ ਰਿਹਾ ਹੈ।
ਪਰ ਜੇਰੋਮ ਪਾਵਲ ਨੇ ਖੁੱਲ ਕੇ ਕਿਹਾ ਹੈ —
“ਜੇ ਇਨਫਲੇਸ਼ਨ ਨਹੀਂ ਥੰਮਿਆ ਤਾਂ ਸਾਡੀ ਰੇਟ ਕੱਟ ਦੀ ਯੋਜਨਾ ਵੀ ਰੁਕ ਸਕਦੀ ਹੈ।”
ਜੇ ਰੇਟ ਕੱਟ ਨਾ ਹੋਏ ਜਾਂ ਘੱਟ ਹੋਏ, ਤਾਂ ਖ਼ਾਸ ਕਰਕੇ ਸਪੈਕੂਲਟਿਵ ਸਟੌਕਸ (AI, small tech, meme stocks) ਨੂੰ ਵੱਡਾ ਝਟਕਾ ਲੱਗ ਸਕਦਾ ਹੈ।
ਏ.ਆਈ. ‘ਤੇ ਓਵਰ-ਰਿਲਾਇਅਂਸ – ਸਾਰਾ ਭਰੋਸਾ AI ‘ਤੇ ਹੀ ਨਾ ਹੋ ਜਾਏ
Yung-Yu Ma (PNC Asset Management) ਕਹਿੰਦੇ ਨੇ:
“AI stocks ਅੱਜ ਵਾਜਬ ਕੀਮਤ ‘ਤੇ ਨੇ — ਪਰ ਸ਼ਰਤ ਇਹ ਹੈ ਕਿ ਇਹਦੀ ਗ੍ਰੋਥ ਰੁੱਕੇ ਨਾ।”
AI ਤੋਂ ਸਭ ਉਮੀਦ ਲਗਾ ਬੈਠੇ ਨੇ — ਕਿ ਇਹ ਪ੍ਰੋਡਕਟੀਵਿਟੀ ਵਧਾਏਗਾ, ਕੰਪਨੀਆਂ ਨੂੰ ਬਚਾਏਗਾ, ਇਨਫਲੇਸ਼ਨ ਨੂੰ ਬੈਲੈਂਸ ਕਰੇਗਾ।
ਪਰ ਜੇ AI ਹਾਈਪ ਹਕੀਕਤ ‘ਚ ਕਨਵਰਟ ਨਾ ਹੋਇਆ, ਤਾਂ ਇਹ ਵੱਡਾ ਰਿਸਕ ਹੈ।
ਤਾਂ ਫਿਰ ਨਤੀਜਾ ਕੀ ਹੈ?
Shutdown ਨੂੰ ਛੱਡੋ —
✅ ਮਾਰਕੀਟ ਵਿੱਚ ਵੈਲੂਏਸ਼ਨ ਉੱਚੀ ਹੈ,
✅ਅਰਨਿੰਗਜ਼ ਬਹੁਤ ਉਮੀਦਾਂ ‘ਤੇ ਟਿਕੀਆਂ ਨੇ,
✅ਫੈਡ ਦੀ ਪਾਲਿਸੀ ਹਾਲੇ ਵੀ ਅਣਿਸ਼ਚਿਤ ਹੈ।
✅ਤੇ ਏ.ਆਈ. ਇੱਕ ਬਲੇਸਿੰਗ ਵੀ ਹੋ ਸਕਦਾ ਹੈ ਜਾਂ ਬਬਲ ਵੀ।।
ਲੋਂਗ-ਟਰਮ ਨਿਵੇਸ਼ਕਾਂ ਲਈ ਮੁੱਖ ਸਿੱਖਿਆ ਇਹ ਹੈ:
ਓਵਰਹਾਈਪ ਵਾਲੀਆਂ ਕੰਪਨੀਆਂ ਤੋਂ ਬਚੋ
ਕੁਆਲਿਟੀ ਤੇ ਪ੍ਰੋਫਿਟਸ ਵਾਲੀਆਂ ਕੰਪਨੀਆਂ ਨੂੰ ਤਰਜੀਹ ਦਿਓ
ਡਾਈਵਰਸਿਫਾਈ ਕਰੋ — ਸਾਰਾ ਪੈਸਾ ਇੱਕ ਥੀਮ ‘ਚ ਨਾ ਲਗਾਓ
Seeking Idea ਵੈਲਥ ਕਲੱਬ ਵਿੱਚ ਸ਼ਾਮਲ ਹੋਵੋ– Join Here