ਭਾਰਤ ‘ਤੇ ਟੈਰੀਫਾਂ ਯੂਕਰੇਨ ਵਿੱਚ ਅਮਨ ਲਈ ਮਹੱਤਵਪੂਰਨ ਹਨ’: ਟਰੰਪ ਪਰਸ਼ਾਸਨ ਨੇ ਅਮਰੀਕੀ ਅਦਾਲਤ ਨੂੰ ਦੱਸਿਆ

ਭਾਰਤ 'ਤੇ ਟੈਰੀਫਾਂ ਯੂਕਰੇਨ ਵਿੱਚ ਅਮਨ ਲਈ ਮਹੱਤਵਪੂਰਨ ਹਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਰਸ਼ਾਸਨ ਨੇ ਭਾਰਤ ‘ਤੇ ਲਾਏ ਗਏ 50 ਫੀਸਦੀ ਟੈਰੀਫ਼ ਦੀ ਰੱਖਿਆ ਲਈ ਪੂਰੀ ਤਾਕਤ ਲਗਾ ਦਿਤੀ ਹੈ। ਅਮਰੀਕੀ ਸੋਲਿਸੀਟਰ ਜਨਰਲ ਜੌਨ ਸਾਵਰ ਨੇ ਅਮਰੀਕੀ ਸੁਪਰੀਮ ਕੋਰਟ ਵਿੱਚ ਇੱਕ ਅਪੀਲ ਦੌਰਾਨ ਕਿਹਾ ਕਿ ਇਹ ਟੈਰੀਫ਼ ਯੂਕਰੇਨ ਵਿੱਚ ਅਮਨ ਲਿਆਂਉਣ ਲਈ ਅਤਿ ਜ਼ਰੂਰੀ ਹਨ।

ਅਮਰੀਕੀ ਪਰਸ਼ਾਸਨ ਨੇ ਭਾਰਤ ‘ਤੇ ਪਹਿਲਾਂ 25 ਫੀਸਦੀ ਟੈਰੀਫ਼ ਲਾਏ, ਜਿਸਦਾ ਹਵਾਲਾ ਵਪਾਰ ਘਾਟੇ ਨੂੰ ਦਿੱਤਾ ਗਿਆ। ਇਸ ਦੇ ਨਾਲ ਹੀ, ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਜਾਰੀ ਰੱਖਣ ‘ਤੇ ਹੋਰ 25 ਫੀਸਦੀ ਸਜ਼ਾ ਵਜੋਂ ਟੈਰੀਫ਼ ਲਾਇਆ ਗਿਆ। ਇਸ ਤਰ੍ਹਾਂ, ਭਾਰਤ ‘ਤੇ ਕੁੱਲ ਟੈਰੀਫ਼ 50 ਫੀਸਦੀ ਹੋ ਗਿਆ ਹੈ।

ਸਾਵਰ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਟੈਰੀਫ਼ਾਂ ਨੂੰ ਬਰਕਰਾਰ ਰੱਖੇ, ਜਿਨ੍ਹਾਂ ਨੂੰ ਇੱਕ ਹੇਠਲੀ ਅਦਾਲਤ ਨੇ ਗੈਰਕਾਨੂੰਨੀ ਕਰਾਰ ਦਿੱਤਾ ਸੀ। ਦਾਖਲ ਕੀਤੀ ਗਈ ਅਰਜ਼ੀ ਵਿੱਚ ਕਿਹਾ ਗਿਆ, “ਇਸ ਮਾਮਲੇ ਦੀ ਮਹੱਤਤਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ,” ਅਤੇ ਟੈਰੀਫ਼ਾਂ ਨੂੰ “ਯੂਕਰੇਨ ਵਿੱਚ ਅਮਨ ਲਈ ਸਾਡੀ ਕੋਸ਼ਿਸ਼ ਦਾ ਇਕ ਅਹੰਮ ਹਿੱਸਾ” ਕਰਾਰ ਦਿੱਤਾ ਗਿਆ।

ਭਾਰਤ ‘ਤੇ ਟੈਰੀਫ਼ਾਂ ਨੂੰ ਯੂਕਰੇਨ ਵਿੱਚ ਅਮਨ ਲਿਆਉਣ ਦੇ ਇੱਕ ਸਾਧਨ ਵਜੋਂ ਸਮਰਥਨ ਦੇਣ ਤੋਂ ਇਲਾਵਾ, ਟਰੰਪ ਪਰਸ਼ਾਸਨ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਇਹ ਟੈਰੀਫ਼ਾਂ ਹਟਾਈਆਂ ਗਈਆਂ ਤਾਂ ਅਮਰੀਕਾ ਇੱਕ ਆਰਥਿਕ ਤਬਾਹੀ ਦੇ ਕਗਾਰ ‘ਤੇ ਪਹੁੰਚ ਜਾਵੇਗਾ।

Seeking Idea ਵੈਲਥ ਕਲੱਬ ਵਿੱਚ ਸ਼ਾਮਲ ਹੋਵੋ– Join Here

Leave a Reply

Your email address will not be published. Required fields are marked *