ਇੱਕ ਹੈਰਾਨੀਜਨਕ ਬਿਆਨ ਵਿੱਚ, ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ ਨੇ ਹੜ੍ਹ ਪੀੜਤ ਲੋਕਾਂ ਨੂੰ ਅਜਿਹਾ ਸੁਝਾਅ ਦਿੱਤਾ ਹੈ ਜੋ ਸਮਝ ਤੋਂ ਪਰੇ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ ਨੀਚੇ ਪੈਂਦੇ ਇਲਾਕਿਆਂ ਦੇ ਲੋਕ ਹੜ੍ਹ ਦਾ ਪਾਣੀ ਨਿਕਾਸੀ ਵਿੱਚ ਭੇਜਣ ਦੀ ਬਜਾਏ, ਕਨਟੇਨਰਾਂ ਅਤੇ ਬਰਤਨਾਂ ਵਿੱਚ ਇਕੱਠਾ ਕਰ ਕੇ ਸੰਭਾਲ ਲੈਣ।
ਰਿਪੋਰਟ ਅਨੁਸਾਰ, ਖ਼ਵਾਜਾ ਆਸਿਫ ਨੇ ਪਾਕਿਸਤਾਨ ਦੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ,
“ਜੋ ਲੋਕ ਹੜ੍ਹ ਵਰਗੀ ਸਥਿਤੀ ‘ਤੇ ਰੋਸ ਜਤਾ ਰਹੇ ਹਨ, ਉਹ ਇਸ ਪਾਣੀ ਨੂੰ ਘਰ ਲੈ ਜਾਣ। ਪਾਣੀ ਨੂੰ ਟਬਾਂ ਅਤੇ ਕਨਟੇਨਰਾਂ ਵਿੱਚ ਸੰਭਾਲਣ। ਅਸੀਂ ਇਸ ਪਾਣੀ ਨੂੰ ਇਕ ਨੇਮਤ ਵਜੋਂ ਦੇਖੀਏ ਤੇ ਇਸ ਨੂੰ ਸੰਭਾਲੀਏ।”
ਪਾਕਿਸਤਾਨ ਇਸ ਵੇਲੇ ਇਤਿਹਾਸਿਕ ਮੀਂਹਾਂ ਕਾਰਨ ਭਾਰੀ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ। ਆਸਿਫ ਨੇ ਇਹ ਵੀ ਕਿਹਾ ਕਿ ਵੱਡੇ ਡੈਮਾਂ ਦੀ ਉਡੀਕ ਕਰਨ ਦੀ ਥਾਂ, ਪਾਕਿਸਤਾਨ ਨੂੰ ਛੋਟੇ ਡੈਮ ਬਣਾਉਣੇ ਚਾਹੀਦੇ ਹਨ।
Seeking Idea ਵੈਲਥ ਕਲੱਬ ਵਿੱਚ ਸ਼ਾਮਲ ਹੋਵੋ– Join Here