California, Washington ਅਤੇ New Mexico ਆਪਣੇ state ਵਿੱਚ truck drivers ਲਈ English language requirements ਨਾਂ ਲਾਗੂ ਕਰਨ ਕਰਕੇ millions of dollars ਦੀ federal funding ਗੁਆ ਸਕਦੇ ਹਨ, ਇਹ ਗੱਲ Transportation Secretary Sean Duffy ਨੇ ਮੰਗਲਵਾਰ ਨੂੰ ਦੱਸੀ।
ਇਹ ਜਾਂਚ ਉਸ ਵੇਲੇ ਸ਼ੁਰੂ ਹੋਈ ਜਦੋਂ Florida ਵਿੱਚ ਇੱਕ ਘਾਤਕ ਹਾਦਸੇ ਵਿਚ ਇੱਕ ਵਿਦੇਸ਼ੀ truck driver ਵੱਲੋਂ illegal U-turn ਲੈਣ ਕਰਕੇ ਤਿੰਨ ਲੋਕਾਂ ਦੀ ਮੌਤ ਹੋ ਗਈ। Duffy ਨੇ ਕਿਹਾ ਕਿ ਇਹ ਸਾਰੇ ਰਾਜ President Donald Trump ਦੇ executive order ਰਾਹੀਂ June ਤੋਂ ਲਾਗੂ ਹੋਏ ਨਵੇਂ ਨਿਯਮਾਂ ਦੀ enforcement ਵਿੱਚ ਨਾਕਾਮ ਰਹੇ ਹਨ।
ਨਵੇਂ ਨਿਯਮਾਂ ਮੁਤਾਬਕ, truck drivers ਨੂੰ English proficiency ਦਿਖਾਉਣੀ ਲਾਜ਼ਮੀ ਹੈ, ਨਹੀਂ ਤਾਂ ਉਨ੍ਹਾਂ ਨੂੰ CDL (Commercial Driver’s License) ਨਹੀਂ ਦਿੱਤੇ ਜਾਣਗੇ। Duffy ਨੇ ਕਿਹਾ ਕਿ ਜਿਸ driver ਨੇ ਹਾਦਸਾ ਕੀਤਾ, ਉਹ immigration status ਕਰਕੇ CDL ਦੇ ਯੋਗ ਨਹੀਂ ਸੀ।
California ਨੇ June ਤੋਂ ਲੈ ਕੇ ਲਗਭਗ 34,000 inspections ਕੀਤੇ, ਜਿਸ ਵਿੱਚ ਬਹੁਤ ਵਾਰ ਨਿਯਮ ਟੁੱਟਣ ਦੇ ਮਾਮਲੇ ਮਿਲੇ, ਪਰ ਸਿਰਫ ਇੱਕ case ਵਿੱਚ ਹੀ English language ਦੀ ਉਲੰਘਣਾ ‘ਤੇ ਕਿਸੇ driver ਨੂੰ out of service ਕੀਤਾ ਗਿਆ। 23 drivers ਜੋ ਹੋਰ ਰਾਜਾਂ ਵਿੱਚ violation ਕਰ ਚੁੱਕੇ ਸਨ, California ਵੱਲੋਂ ਜਾਂਚ ਹੋਣ ਦੇ ਬਾਵਜੂਦ drive ਕਰਦੇ ਰਹੇ।
Washington ਨੇ 6,000 violations ਦੇ ਦੌਰਾਨ ਸਿਰਫ 4 drivers ਨੂੰ ਹੀ English issue ਕਰਕੇ ਹਟਾਇਆ। New Mexico ਨੇ ਅਜੇ ਤੱਕ ਇੱਕ ਵੀ driver ਨੂੰ out of service ਨਹੀਂ ਕੀਤਾ।
Duffy ਨੇ ਚੇਤਾਵਨੀ ਦਿੱਤੀ ਕਿ ਜੇ ਇਹ ਰਾਜ 30 ਦਿਨਾਂ ਦੇ ਅੰਦਰ compliance ਨਹੀਂ ਦਿਖਾਉਂਦੇ ਤਾਂ:
- California ਨੂੰ $33 million
- Washington ਨੂੰ $10.5 million
- New Mexico ਨੂੰ $7 million ਦੀ funding ਗੁਆਣੀ ਪੈ ਸਕਦੀ ਹੈ।
ਹਾਦਸੇ ਵਿੱਚ Harjinder Singh ਨਾਂ ਦਾ truck driver, ਜਿਸ ਨੇ highway ‘ਤੇ illegal U-turn ਲਿਆ, ਦੇ ਖਿਲਾਫ vehicular homicide ਅਤੇ immigration violations ਦੇ ਮੁਕੱਦਮੇ ਦਰਜ ਕੀਤੇ ਗਏ ਹਨ। ਉਹ ਅੱਜਕੱਲ੍ਹ St. Lucie County jail ਵਿੱਚ no bond ਉੱਤੇ ਬੰਦ ਹੈ।
Singh ਦੇ public defender, Diamond R Litty ਨੇ ਕਿਹਾ ਕਿ ਉਹ ਸਿਰਫ criminal charges ਉੱਤੇ ਧਿਆਨ ਦੇਣਗੇ, immigration lawyer ਨਾਲ ਮਿਲ ਕੇ ਉਸਦੇ immigration status ਦੀ ਵੀ ਜਾਂਚ ਕੀਤੀ ਜਾਵੇਗੀ।
Department of Homeland Security ਨੇ ਕਿਹਾ ਕਿ Singh illegally 2018 ਵਿਚ Mexico ਰਾਹੀਂ US ਵਿੱਚ ਆਇਆ। Duffy ਨੇ ਦੱਸਿਆ ਕਿ Washington ਅਤੇ California ਵੱਲੋਂ ਉਸਨੂੰ CDL ਜਾਰੀ ਨਹੀਂ ਕਰਨੀ ਚਾਹੀਦੀ ਸੀ।
California, ਜੋ 19 ਹੋਰ ਰਾਜਾਂ ਅਤੇ DC ਨਾਲ ਮਿਲ ਕੇ immigration status ਦੀ ਪਰਵਾਹ ਨਾ ਕਰਦੇ ਹੋਏ licenses ਜਾਰੀ ਕਰਦਾ ਹੈ, ਨੇ ਕਿਹਾ ਕਿ Singh ਨੇ ਟਰੰਪ ਦੇ ਰਾਜ ਦੌਰਾਨ work permit ਲਿਆ ਸੀ, ਪਰ Homeland Security ਨੇ ਇਹ ਗੱਲ ਰੱਦ ਕਰ ਦਿੱਤੀ।
Seeking Idea ਵੈਲਥ ਕਲੱਬ ਵਿੱਚ ਸ਼ਾਮਲ ਹੋਵੋ– Join Here