Trump ਦਾ Media ‘ਤੇ ਵੱਡਾ ਵਿਰੋਧ, ABC & NBC ਦੇ License Cancel ਕਰਨ ਦੀ Demand

ਟਰੰਪ ਦਾ ਮੀਡੀਆ ‘ਤੇ ਵੱਡਾ ਵਿਰੋਧ

ਅਮਰੀਕਾ ਦੇ ਰਾਸ਼ਟਰਪਤੀ Donald Trump ਨੇ ਐਤਵਾਰ ਸ਼ਾਮ ਨੂੰ ਫਿਰ ਤੋਂ Media ‘ਤੇ ਗੁੱਸਾ ਕੱਢਿਆ। ਇਸ ਵਾਰੀ ਨਿਸ਼ਾਨਾ ਸੀ ABC ਤੇ NBC News Channel। Trump ਦਾ ਕਹਿਣਾ ਹੈ ਕਿ ਇਹ ਦੋਵੇਂ ਉਸਦੇ ਖ਼ਿਲਾਫ਼ ਹਮੇਸ਼ਾ negative ਖ਼ਬਰਾਂ ਹੀ ਚਲਾਉਂਦੇ ਹਨ। ਉਹ ਕਹਿੰਦਾ ਹੈ, “97% ਖ਼ਬਰਾਂ ਮੇਰੇ ਬਾਰੇ ਮਾੜੀਆਂ ਹੀ ਦਿਖਾਈਆਂ ਗਈਆਂ ਨੇ।” ਉਸ ਨੇ ਤਾਂ ਇਹ ਵੀ ਮੰਗ ਕਰ ਦਿੱਤੀ ਕਿ America ਦੀ FCC (Federal Communications Commission) ਨੂੰ ਚਾਹੀਦਾ ਹੈ ਕਿ ਇਨ੍ਹਾਂ ਦੋਵੇਂ ਚੈਨਲਾਂ ਦੇ lisence ਰੱਦ ਕਰ ਦੇਵੇ। Trump ਦਾ ਦਾਅਵਾ ਹੈ ਕਿ ਇਹ channel ਵੱਡੀਆਂ ਫੀਸਾਂ ਵੀ ਨਹੀਂ ਭਰਦੇ ਅਤੇ ਜੇ lisence ਰੱਦ ਨਹੀਂ ਵੀ ਕਰਦੇ ਤਾਂ ਘੱਟੋ-ਘੱਟ ਵੱਡੀ ਰਕਮ ਵਸੂਲਣੀ ਚਾਹੀਦੀ ਹੈ। ਟਰੰਪ ਪਹਿਲਾਂ ਵੀ ਕਈ ਵਾਰੀ ਮੀਡੀਆ ਨਾਲ ਲੜਾਈ ਕਰ ਚੁੱਕਿਆ ਹੈ। ਉਸ ਨੇ ABC ਤੇ CBS ਖ਼ਿਲਾਫ਼ ਕੇਸ ਕਰਕੇ ਕ੍ਰਮਵਾਰ $15 ਮਿਲੀਅਨ ਅਤੇ $16 ਮਿਲੀਅਨ ਦੇ ਸੈਟਲਮੈਂਟ ਵੀ ਲਏ ਹਨ। ਪਰ ਹੁਣ ਉਸਦਾ ਕਹਿਣਾ ਕਿ ਚੈਨਲਾਂ ਦੇ ਲਾਇਸੈਂਸ ਰੱਦ ਕਰਨੇ ਚਾਹੀਦੇ ਨੇ, ਇਕ ਹੋਰ ਵੱਡਾ ਕਦਮ ਹੈ। ਦੱਸ ਦਈਏ ਕਿ ABC ਵਾਲਟ ਡਿਜ਼ਨੀ ਦੀ ਕੰਪਨੀ ਹੈ ਤੇ NBC, Comcast ਦੀ ਮਲਕੀਅਤ ਹੈ।

👉 ਸਿੱਧੀ ਗੱਲ ਇਹ ਹੈ ਕਿ ਟਰੰਪ ਮੀਡੀਆ ‘ਤੇ ਭਰੋਸਾ ਨਹੀਂ ਕਰਦਾ ਤੇ ਉਸਨੂੰ ਲੱਗਦਾ ਹੈ ਕਿ ਉਹ ਉਸਦੇ ਖ਼ਿਲਾਫ਼ ਕੰਮ ਕਰ ਰਹੇ ਨੇ।

Seeking Idea ਵੈਲਥ ਕਲੱਬ ਵਿੱਚ ਸ਼ਾਮਲ ਹੋਵੋ– Join Here

Leave a Reply

Your email address will not be published. Required fields are marked *