Apple ਨੇ ਆਪਣੀ ਸਭ ਤੋਂ ਵੱਡੀ ਉਪਲਬਧੀ ਦੀ ਘੋਸ਼ਣਾ ਕਰਦਿਆਂ ਦੱਸਿਆ ਕਿ ਕੰਪਨੀ ਨੇ 2007 ਤੋਂ ਲੈ ਕੇ ਹੁਣ ਤੱਕ 3 billion iPhones ਵੇਚ ਦਿੱਤੇ ਹਨ। ਇਹ ਘੋਸ਼ਣਾ CEO Tim Cook ਵੱਲੋਂ June quarter ਦੀ earnings call ਦੌਰਾਨ ਕੀਤੀ ਗਈ।
ਪਿਛਲੇ ਤਿੰਮਾਹੀ ਵਿੱਚ, Apple ਨੇ $44.6 billion ਦੀ iPhone sales ਕੀਤੀ, ਜੋ ਕਿ ਪਿਛਲੇ ਸਾਲ ਦੇ ਅਜਿਹੇ ਸਮੇਂ ਨਾਲੋਂ 13% ਵੱਧ ਰਹੀ। ਇਹ sales ਕੁੱਲ $94 billion revenue ਵਿੱਚੋਂ ਲਗਭਗ ਅੱਧਾ ਹਿੱਸਾ ਸੀ। ਇਹ ਸਾਬਤ ਕਰਦਾ ਹੈ ਕਿ iPhone ਅਜੇ ਵੀ Apple ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ product ਹੈ।
ਚੀਨ ‘ਚ ਥੋੜ੍ਹੀ ਰੋਸ਼ਨੀ, ਪਰ ਟੈਰਿਫ਼ ਬਣੇ ਚਿੰਤਾ ਦਾ ਕਾਰਨ
ਚੀਨ, ਜਿੱਥੇ Apple ਨੂੰ ਹਾਲ ਹੀ ਵਿੱਚ ਕਾਫੀ ਦਬਾਅ ਦਾ ਸਾਹਮਣਾ ਕਰਨਾ ਪਿਆ ਸੀ, ਉਥੋਂ ਦੀ ਆਮਦਨ $14.7 billion ਤੋਂ $15.3 billion ਹੋ ਗਈ ਹੈ। ਇਹ company ਲਈ ਇਕ ਹੌਂਸਲਾ ਜ਼ਰੂਰ ਬਣਿਆ ਹੈ।
ਪਰ ਇਹ ਸਾਰੀਆਂ ਵਧੀਆ ਖ਼ਬਰਾਂ ਦੇ ਨਾਲ ਇੱਕ ਵੱਡੀ ਚਿੰਤਾ ਵੀ ਸਾਹਮਣੇ ਆ ਰਹੀ ਹੈ — import tariffs। Tim Cook ਨੇ ਦੱਸਿਆ ਕਿ Apple ਨੂੰ September quarter ਵਿੱਚ ਲਗਭਗ $1.1 billion ਦੇ tariffs ਦਾ ਭੁਗਤਾਨ ਕਰਨਾ ਪੈ ਸਕਦਾ ਹੈ, ਜੋ ਕਿ June quarter ਦੇ $800 million ਨਾਲੋਂ ਕਾਫੀ ਵੱਧ ਹੈ।
ਇਹ ਵਾਧੂ ਲਾਗਤ Trump administration ਵੱਲੋਂ ਲਾਗੂ ਕੀਤੀਆਂ ਨਵੀਆਂ trade policies ਕਾਰਨ ਆਈ ਹੈ। ਇਹ policies Apple ਵਰਗੀਆਂ ਕੰਪਨੀਆਂ ਲਈ USA ਦੇ ਬਾਹਰ ਤਿਆਰ ਹੋਣ ਵਾਲੀਆਂ products ਨੂੰ import ਕਰਨਾ ਮਹਿੰਗਾ ਬਣਾ ਰਹੀਆਂ ਹਨ।
ਭਾਰਤ ਬਣਿਆ iPhone ਦੀ ਨਵੀਂ ਮਜ਼ਬੂਤ ਮੰਜ਼ਿਲ
ਇਹੀ ਕਾਰਨ ਹੈ ਕਿ Apple ਨੇ ਪਹਿਲਾਂ ਹੀ ਆਪਣੀ ਕਈ production lines India ਵੱਲ ਕਰ ਦਿੱਤੀਆਂ ਹਨ। ਹੁਣ ਜ਼ਿਆਦਾਤਰ iPhones ਜੋ USA ‘ਚ ਵੇਚੇ ਜਾਂਦੇ ਹਨ, ਉਹ ਭਾਰਤ ‘ਚ manufacture ਹੁੰਦੇ ਹਨ। Tim Cook ਨੇ ਕਿਹਾ ਕਿ ਇਸ strategy ‘ਚ ਕੋਈ ਵੱਡਾ ਬਦਲਾਵ ਨਹੀਂ ਆਇਆ।
AI ਮੁਕਾਬਲੇ Apple ਪਿੱਛੇ, ਪਰ iPhone ਦੀ ਭੂਮਿਕਾ ਰਹੇਗੀ ਕੇਂਦਰੀ
Apple ਦੀਆਂ shares earnings report ਤੋਂ ਬਾਅਦ 2% ਵਧੀਆਂ, ਪਰ ਇਹ ਵਾਧਾ Microsoft ਜਾਂ Meta ਵਰਗੀਆਂ ਕੰਪਨੀਆਂ ਦੇ ਮੁਕਾਬਲੇ ਘੱਟ ਸੀ, ਜੋ AI ‘ਤੇ ਜ਼ੋਰ ਦੇ ਰਹੀਆਂ ਹਨ। Apple ਦੀ stock price ਹਾਲੇ ਵੀ 15% ਘੱਟ ਹੈ ਸਾਲ ਦੀ ਸ਼ੁਰੂਆਤ ਨਾਲੋਂ।
AI ‘ਤੇ ਪੁੱਛੇ ਗਏ ਸਵਾਲਾਂ ‘ਤੇ Tim Cook ਨੇ ਕਿਹਾ ਕਿ,
“iPhone ਹਮੇਸ਼ਾ ਕੇਂਦਰ ਵਿੱਚ ਰਹੇਗਾ। ਨਵੀਆਂ technologies, ਜਿਵੇਂ ਕਿ voice assistants ਜਾਂ screenless devices, iPhone ਦੀ ਸਹਾਇਤਾ ਕਰਨਗੀਆਂ — ਨਾ ਕਿ ਉਸਨੂੰ replace।”
ਕੀ ਇਹ sales ਉੱਚੀਆਂ ਰਹਿਣਗੀਆਂ?
ਕਈ industry experts ਇਹ ਵੀ ਮੰਨ ਰਹੇ ਹਨ ਕਿ ਇਹ spike ਹੋ ਸਕਦੀ ਹੈ tariff hikes ਤੋਂ ਪਹਿਲਾਂ ਦੀ consumer rush ਕਰਕੇ ਹੋਈ ਹੋਵੇ। ਇਸਦਾ ਮਤਲਬ ਹੈ ਕਿ ਅਗਲੀ ਤਿਮਾਹੀ ਵਿੱਚ ਇਹ ਤੇਜ਼ੀ ਕਾਇਮ ਰਹੇ ਜਾਂ ਨਾ ਰਹੇ, ਇਹ ਵੇਖਣਾ ਹੋਵੇਗਾ।
Seeking Idea ਵੈਲਥ ਕਲੱਬ ਵਿੱਚ ਸ਼ਾਮਲ ਹੋਵੋ– Join Here