13 ਅਗਸਤ ਤੋਂ, YouTube ਅਮਰੀਕਾ ਵਿੱਚ ਇਕ ਨਵਾਂ AI-powered system test ਕਰ ਰਿਹਾ ਹੈ ਜੋ ਇਹ ਪਛਾਣ ਸਕਦਾ ਹੈ ਕਿ ਤੁਸੀਂ 18 ਤੋਂ ਘੱਟ ਉਮਰ ਦੇ ਹੋ ਜਾਂ ਨਹੀਂ – ਭਾਵੇਂ ਤੁਸੀਂ signup ਕਰਦੇ ਸਮੇਂ ਝੂਠਾ birthdate ਹੀ ਕਿਉਂ ਨਾ ਦਿੱਤਾ ਹੋਵੇ।
ਇਸਦਾ ਮੁੱਖ ਉਦੇਸ਼? Teens ਨੂੰ online safer ਬਣਾਉਣਾ, ਉਨ੍ਹਾਂ ਲਈ extra protections ਲੈ ਕੇ ਆਉਣਾ ਅਤੇ ਉਹਨਾਂ ਨੂੰ ਹਾਨੀਕਾਰਕ ਸਮੱਗਰੀ ਤੋਂ ਦੂਰ ਰੱਖਣਾ।
ਇਹ ਸਿਰਫ algorithm update ਨਹੀਂ – YouTube ਦਾ AI ਤੁਸੀਂ ਕਿਹੜੇ videos ਵੇਖਦੇ ਹੋ, ਕੀ search ਕਰਦੇ ਹੋ, ਅਤੇ account ਕਿੰਨਾ ਪੁਰਾਣਾ ਹੈ, ਇਹ ਸਭ ਕੁਝ analyze ਕਰੇਗਾ। ਜੇਕਰ ਇਹ system ਨੂੰ ਲੱਗੇ ਕਿ ਤੁਸੀਂ teenager ਹੋ, ਤਾਂ ਇਹ ਆਪਣੇ ਆਪ ਕੁਝ safety features auto-enable ਕਰ ਦੇਵੇਗਾ – ਬਿਨਾਂ ਤੁਸੀਂ ਆਪਣੀ ਉਮਰ ਕੀ ਦੱਸੀ ਹੋਵੇ।
ਕੀ-ਕੀ changes ਆਉਣਗੇ ਜੇ system ਤੁਹਾਨੂੰ under 18 ਮੰਨ ਲਵੇ?
- Personalised ads show ਨਹੀਂ ਹੋਣਗੀਆਂ
- Age-sensitive content ‘ਤੇ access ਰੋਕ ਦਿੱਤੀ ਜਾਵੇਗੀ
- “Take a break” type reminders ਆਉਣਗੇ
- Body image ਵਰਗੇ ਮੁਸ਼ਕਲ topics ਉੱਤੇ repeat recommendations ਘੱਟ ਕੀਤੇ ਜਾਣਗੇ
- Commenting ਜਾਂ uploading time ‘ਤੇ extra privacy prompts ਆਉਣਗੇ
ਜੇ AI system ਨੂੰ ਗਲਤਫਹਮੀ ਹੋ ਜਾਏ?
ਜੇਕਰ ਤੁਹਾਨੂੰ ਗਲਤੀ ਨਾਲ teenager flag ਕਰ ਦਿੱਤਾ ਜਾਂਦਾ ਹੈ, ਤਾਂ ਤੁਸੀਂ ਆਪਣੀ ਅਸਲੀ ਉਮਰ verify ਕਰ ਸਕਦੇ ਹੋ – Government ID, credit card, ਜਾਂ selfie ਨਾਲ। YouTube ਦੱਸਦਾ ਹੈ ਕਿ ਇਹ perfect system ਨਹੀਂ ਪਰ ਕੁਝ ਹੋਰ ਦੇਸ਼ਾਂ ਵਿੱਚ ਇਹ system ਕਾਫੀ ਵਧੀਆ ਕੰਮ ਕਰ ਰਿਹਾ ਹੈ, ਅਤੇ ਹੁਣ US ਵਿੱਚ testing ਲਈ ਤਿਆਰ ਹੈ।
YouTube ਦੇ Director of Product Management, James Beser, ਦੇ ਅਨੁਸਾਰ, ਇਹ system ਪਹਿਲਾਂ ਇਕ ਛੋਟੀ group ਲਈ roll out ਹੋਏਗਾ – ਜੇ results ਚੰਗੇ ਆਏ ਤਾਂ ਜਲਦੀ ਹੀ ਇਹ globally launch ਹੋ ਸਕਦਾ ਹੈ।
ਇਹ update YouTube ਦੀ ਵੱਡੇ mission ਦਾ ਹਿੱਸਾ ਹੈ – younger audience ਨੂੰ ਲੈ ਕੇ ਇੱਕ safer experience ਬਣਾਉਣ ਦੀ, ਜਿੱਥੇ AI ਅਤੇ machine learning ਦੀ ਵਰਤੋਂ ਹੋਰ aggressively ਕੀਤੀ ਜਾ ਰਹੀ ਹੈ।
Creators ਲਈ downside?
Teen viewers ਨੂੰ ਜਦੋਂ personalized ads ਨਹੀਂ ਵਿਖਾਈਆਂ ਜਾਣਗੀਆਂ, ਤਾਂ ਕੁਝ creators ਦੀ ad revenue ‘ਚ ਹਲਕਾ drop ਹੋ ਸਕਦਾ ਹੈ। ਪਰ YouTube ਦਾ ਮੰਨਣਾ ਹੈ ਕਿ ਜਿਆਦਾਤਰ channels ਨੂੰ ਇਸਦਾ ਬਹੁਤ minor ਅਸਰ ਪਵੇਗਾ।
In short: AI now knows your age better than your signup form – and it’s here to protect the next generation.
Seeking Idea ਵੈਲਥ ਕਲੱਬ ਵਿੱਚ ਸ਼ਾਮਲ ਹੋਵੋ– Join Here