ਇਰਾਨ ਦੀ ਸੰਸਦ ਨੇ ਇੱਕ ਮੱਤਾ ਪਾਸ ਕੀਤਾ ਜਿਸ ਅਨੁਸਾਰ ਉਹ Strait of Hormuz (ਹੋਰਮੁਜ਼ ਦੀ ਖਾੜੀ) ਨੂੰ ਜਦ ਚਾਹੇ ਬੰਦ ਕਰ ਸਕਦੇ ਹਨ। ਇਹ ਫੈਸਲਾ ਅਮਰੀਕਾ ਵਲੋਂ ਇਰਾਨ ਦੇ ਨਿਊਕਲੀਅਰ ਸਥਾਨਾਂ ‘ਤੇ ਹਮਲਿਆਂ ਦੇ ਵਿਰੋਧ ਵਿੱਚ ਜਵਾਬ ਵਜੋਂ ਲਿਆ ਗਿਆ। ਹੁਣ ਇਹ ਮਾਮਲਾ ਇਰਾਨ ਦੀ ਸਰਵੋਚ ਰਾਸ਼ਟਰੀ ਸੁਰੱਖਿਆ ਕੌਂਸਲ ਨੂੰ ਭੇਜਿਆ ਗਿਆ ਹੈ ਜਿੱਥੇ ਅੰਤਿਮ ਮਨਜ਼ੂਰੀ ਹੋਣੀ ਹਜੇ ਬਾਕੀ ਹੈ।
Strait of Hormuz ਕਿਉਂ ਮਹੱਤਵਪੂਰਨ ਹੈ?
- ਦੁਨੀਆ ਦੇ ਲਗਭਗ 25% ਤੇਲ ਅਤੇ 20% LNG (Liquefied Natural Gas) ਇਸ ਰਾਸਤੇ ਤੋਂ ਲੰਘ ਕੇ ਜਾਂਦੇ ਹਨ।
- ਜੇਕਰ ਇਹ ਰਸਤਾ ਬੰਦ ਹੋ ਗਿਆ, ਤਾਂ ਤੇਲ ਅਤੇ ਗੈਸ ਦੀਆਂ ਕੀਮਤਾਂ ਵਧ ਜਾਣਗੀਆਂ, ਅਤੇ ਸਾਰੀ ਦੁਨੀਆ ਦੀ ਅਰਥਵਿਵਸਥਾ ਉਲਟ ਪੁਲਟ ਹੋ ਸਕਦੀ ਹੈ।
ਇਹ ਖ਼ਬਰ ਕਿਉਂ ਜ਼ਰੂਰੀ ਹੈ?
- ਪੈਟ੍ਰੋਲ-ਡੀਜ਼ਲ ਮਹਿੰਗਾ ਹੋ ਸਕਦਾ ਹੈ, ਜਿਸ ਨਾਲ ਮੁੱਲ ਵਧ ਸਕਦੇ ਹਨ।
- ਵਪਾਰ, ਨੌਕਰੀਆਂ ਤੇ bazara ‘ਤੇ ਅਸਰ ਪੈ ਸਕਦਾ ਹੈ।
- ਯੁੱਧ ਵਾਲਾ ਮਾਹੌਲ ਬਣ ਸਕਦਾ ਹੈ ਜੇਕਰ ਅਮਰੀਕਾ ਜਾਂ ਹੋਰ ਦੇਸ਼ ਇਰਾਨ ਦੇ ਇਸ ਕਦਮ ਦਾ ਮੂੰਹ ਤੋੜ ਜਵਾਬ ਦੇਣ।
ਇਹ ਇਕ ਗੰਭੀਰ ਅੰਤਰਰਾਸ਼ਟਰੀ ਮਾਮਲਾ ਬਣ ਰਿਹਾ ਹੈ। ਜੇ ਇਰਾਨ ਵਾਕਈ ਇਨ੍ਹਾਂ ਰਸਤੇ ਨੂੰ ਬੰਦ ਕਰਦਾ ਹੈ, ਤਾਂ ਇਹ ਗੱਲ ਸਾਰੀ ਦੁਨੀਆ ਉੱਤੇ ਬਹੁਤ ਬੁਰਾ ਅਸਰ ਪਾ ਸਕਦੀ ਹੈ।
Seeking Idea ਵੈਲਥ ਕਲੱਬ ਵਿੱਚ ਸ਼ਾਮਲ ਹੋਵੋ– Join Here