ਇੰਡੋਨੇਸ਼ੀਆ–ਯੂ.ਐੱਸ. ਟ੍ਰੇਡ ਡੀਲ!

ਇੰਡੋਨੇਸ਼ੀਆ

ਇੰਡੋਨੇਸ਼ੀਆ ਨੇ ਅਮਰੀਕਾ ਨੂੰ Boeing ਜਹਾਜ਼ ਅਤੇ ਆਟੇ ਦੀ ਖਰੀਦ ਲਈ ਪੇਸ਼ਕਸ਼ ਕੀਤੀ ਤੇ ਤਾਂ ਜੋ ਅਮਰੀਕਾ ਨਾਲ ਵਪਾਰਕ ਸੰਬੰਧ ਪੱਕੇ ਹੋ ਜਾਣ ਅਤੇ ਟੈਕਸਾਂ ਤੋਂ ਬਚ ਸਕਣ| ਇਹ ਸਾਰਾ ਕੁਝ ਵੱਧ ਰਹੇ ਟੈਰਿਫ਼ਾਂ ਤੋਂ ਬਚਣ ਲਈ ਹੈ। Garuda Indonesia ਦੀਆਂ ਸੰਭਾਵੀ 75 ਏਅਰਕ੍ਰਾਫਟ (737 Max 8 ਅਤੇ 787), Indofood ਦੁਆਰਾ ਵਧੇਰੇ ਅਮਰੀਕੀ ਆਟੇ ਦੀ ਖਰੀਦਦਾਰੀ—ਇਹ ਡੀਲ $34 ਅਰਬ (₹2600ਅਰਬ ਰੁਪਏ) ਵਪਾਰ ਪੈਕੇਜ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ

  • ਅਮਰੀਕਾ–ਇੰਡੋਨੇਸ਼ੀਆ ਮੋਚੂਅਲ-ਟ੍ਰੇਡ ਡੀਲ 7 ਜੁਲਾਈ ਨੂੰ ਸਾਇਨ ਕੀਤਾ ਜਾਵੇਗਾ— ਇਹ ਸਭ ਕੁਝ ਜੁਲਾਈ 9 ਤੋਂ ਵਾਪਸ ਲੱਗਣ ਵਾਲੇ ਉੱਚ ਟੈਕਸਾਂ ਤੋਂ ਬਚਣ ਲਈ ਹੈ ।
  • ਇੰਡੋਨੇਸ਼ੀਆ ਨੇ ਮੂਲਤੌਰ ‘ਤੇ ਏਅਰਕ੍ਰਾਫਟ, ਖੇਤੀਬਾੜੀ, ਊਰਜਾ, ਅਤੇ ਮਿਨੇਰਲ ਪ੍ਰੋਜੈਕਟਾਂ (ਜਿਵੇਂ ਨਿੱਕਲ, ਤਾਂਬਾ) ਲਈ ਆਪਣੀ ਪੂਰੀ ਸਹਿਮਤੀ ਦਿੱਤੀ ਹੈ ।

ਇਹ ਕਿਉਂ IMPORTANT ਹੈ?

  1. ਟੈਰਿਫ਼ ਲੜਾਈ ਤੋਂ ਬਚਾਅ – ਜੁਲਾਈ 9 ਨੂੰ 32% ਟੈਰਿਫ਼ ਲੱਗ ਸਕਦਾ ਸੀ;ਪਰ ਹੁਣ ਇਸ ਡੀਲ ਨਾਲ ਟ੍ਰੇਡ ਟੈਨਸ਼ਨ ਬਹੁਤ ਘਟਣ ਦੀ ਉਮੀਦ ਹੈ|
  2. ਬੋਇੰਗ ਲਈ ਵੱਡਾ ਬਜ਼ਾਰ – Garuda ਦੀ 75 ਜਹਾਜ਼ਾਂ ਦੀ ਖਰੀਦਦਾਰੀ Boe‍ing ਲਈ ਵੱਡੀ ਡੀਲ ਸਾਬਤ ਹੋ ਸਕਦਾ ਹੈ|
  3. ਉਦਯੋਗ ਅਤੇ ਰਾਜਨੀਤੀ ਦਾ ਮਿਲਾਪ– ਖੇਤੀਬਾੜੀ, ਊਰਜਾ ਅਤੇ ਖਣਿਜ ਪਦਾਰਥਾਂ ਵੱਲ ਅੱਗੇ ਵੱਧ ਕੇ ਇੰਡੋਨੇਸ਼ੀਆ ਨੇ ਪੂਰੀ ਦੁਨੀਆ ਵਿੱਚ ਆਪਣੀ ਸਥਿਤੀ ਬਹੁਤ ਮਜ਼ਬੂਤ ਕੀਤੀ ਹੈ।

ਇਹ ਡੀਲ 4,ਜੁਲਾਈ 2025 ਨੂੰ ਰੀਉਟਰਜ਼ ਦੁਆਰਾ ਪ੍ਰਕਾਸ਼ਿਤ ਹੋਇਆ ਹੈ।

MoU (ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ) $34 ਅਰਬ ਦਾ ਹੈ—ਜੋ ਕਿ ਕੁਝ ABC ਆਦਿ ਚੈਨਲਸ ਵਿੱਚ ਇਸ ਨੂੰ $52.3 ਅਰਬ ਵੀ ਦੱਸਿਆ ਗਿਆ ਹੈ, ਪਰ ਰਾਇਟਰਜ਼ ਦੇ ਅਨੁਸਾਰ ਅਧਿਕਾਰਿਕ ਤੌਰ ’ਤੇ $34 ਅਰਬ ਹੀ ਹੈ ।

Seeking Idea ਵੈਲਥ ਕਲੱਬ ਵਿੱਚ ਸ਼ਾਮਲ ਹੋਵੋJoin Here

Leave a Reply

Your email address will not be published. Required fields are marked *