Trump administration ਵਲੋਂ ਇੱਕ ਨਵਾਂ pilot programme ਲਾਗੂ ਕੀਤਾ ਜਾ ਰਿਹਾ ਹੈ, ਜਿਸ ਅਧੀਨ ਕੁਝ ਵਿਦੇਸ਼ੀ ਯਾਤਰੀ ਜਿਹੜੇ B-1/B-2 tourist ਜਾਂ business visa ‘ਤੇ US ਆਉਣਗੇ, ਉਹਨਾਂ ਨੂੰ $15,000 ਤੱਕ ਦਾ refundable bond ਭਰਨਾ ਪੈ ਸਕਦਾ ਹੈ, ਤਾਂ ਜੋ ਉਹ ਆਪਣੇ visa ਦੀ ਮਿਆਦ ਤੋਂ ਵੱਧ ਨਾਂ ਰਹਿਣ।
US State Department ਨੇ ਇੱਕ temporary final rule ਜਾਰੀ ਕੀਤਾ ਹੈ ਜਿਸ ਦੇ ਤਹਿਤ ਇਹ 12-month visa bond pilot programme ਲਾਗੂ ਕੀਤਾ ਜਾਵੇਗਾ।
Department ਦੇ ਅਨੁਸਾਰ, ਇਹ rule Trump administration ਦੀ foreign policy ਦਾ ਇੱਕ ਮੁੱਖ ਹਿੱਸਾ ਹੈ, ਜਿਸਦਾ ਮਕਸਦ visa overstays ਅਤੇ ਘੱਟਜੋਖਮ ਵਾਲੀ screening ਨੂੰ ਲੈ ਕੇ ਉਭਰਨ ਵਾਲੇ national security threats ਤੋਂ US ਦੀ ਰੱਖਿਆ ਕਰਨੀ ਹੈ।
ਇਸ pilot programme ਹੇਠ, ਉਹ ਵਿਅਕਤੀ ਜਿਹੜੇ B-1/B-2 visa ਲਈ apply ਕਰ ਰਹੇ ਹਨ ਅਤੇ ਉਹਨਾਂ ਦੇ ਦੇਸ਼ high visa overstay rate ਰੱਖਦੇ ਹਨ ਜਾਂ ਜਿਥੇ screening & vetting information ਕਮਜ਼ੋਰ ਮੰਨੀ ਜਾਂਦੀ ਹੈ ਜਾਂ ਜਿਥੇ Citizenship by Investment ਨਾਲ residency requirement ਤੋਂ ਬਿਨਾ citizenship ਮਿਲਦੀ ਹੈ, ਉਹਨਾਂ ਨੂੰ bond ਦੇਣ ਲਈ ਕਿਹਾ ਜਾ ਸਕਦਾ ਹੈ।
State Department ਨੇ ਕਿਹਾ ਕਿ “ਜਦੋਂ covered countries ਦੀ ਸੂਚੀ ਜਾਰੀ ਕੀਤੀ ਜਾਵੇਗੀ, ਤਾਂ rule ਦੇ ਅਧਾਰ ‘ਤੇ ਇੱਕ ਛੋਟਾ explanation ਵੀ ਦਿੱਤਾ ਜਾਵੇਗਾ ਕਿ ਕਿਉਂ ਉਨ੍ਹਾਂ ਦੇਸ਼ਾਂ ‘ਤੇ ਇਹ rule ਲਾਗੂ ਹੋਇਆ।
ਇਹ programme ਇਕ diplomatic tool ਵਜੋਂ ਵੀ ਵਰਤਿਆ ਜਾ ਰਿਹਾ ਹੈ, ਤਾਂ ਜੋ ਵਿਦੇਸ਼ੀ ਸਰਕਾਰਾਂ ਨੂੰ ਆਪਣੇ ਨਾਗਰਿਕਾਂ ਦੀ identity verification ਅਤੇ public safety ਨੂੰ ਲੈ ਕੇ ਵਧੀਆ screening ਅਤੇ vetting ਲਾਗੂ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ, ਅਤੇ visa overstays ਵਾਲੇ ਦੇਸ਼ ਆਪਣੇ ਨਾਗਰਿਕਾਂ ਨੂੰ ਸਮੇਂ ਉੱਤੇ US ਛੱਡਣ ਲਈ ਪ੍ਰੇਰਿਤ ਕਰਨ।
Department of Homeland Security (DHS) ਦੇ ਅੰਦਾਜ਼ੇ ਮੁਤਾਬਕ, FY 2023 ਦੀ Overstay Report ਵਿੱਚ ਦੱਸਿਆ ਗਿਆ ਕਿ 500,000 ਤੋਂ ਵੱਧ suspected in-country overstays ਹੋਏ, ਜਿਹੜੇ immigration law ਦੀ ਉਲੰਘਣਾ ਕਰਦੇ ਹੋਏ ਆਪਣੀ ਮਨਜ਼ੂਰਸ਼ੁਦਾ ਮਿਆਦ ਤੋਂ ਵੱਧ US ‘ਚ ਰਹਿ ਗਏ।
ਇਹ programme ਇੱਕ ਸਖ਼ਤ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਸਾਰੇ ਦੇਸ਼ ਆਪਣੇ ਨਾਗਰਿਕਾਂ ਨੂੰ US immigration laws ਦੀ ਪਾਲਣਾ ਕਰਵਾਉਣ ਲਈ ਤੁਰੰਤ ਕਦਮ ਚੁੱਕਣ।
Seeking Idea ਵੈਲਥ ਕਲੱਬ ਵਿੱਚ ਸ਼ਾਮਲ ਹੋਵੋ– Join Here