ਚੀਨ ਨੇ ਸਾਫ ਕਰ ਦਿੱਤਾ ਹੈ ਕਿ ਜੇ ਟਰੰਪ ਨੇ ਮੁੜ ਟਰੈਫ਼ਾਂ ਦੀ ਲੜਾਈ ਚਾਲੂ ਕੀਤੀ, ਤਾਂ ਅਸਰ ਸਿਰਫ਼ ਚੀਨ ਤੇ ਅਮਰੀਕਾ ਤੱਕ ਨਹੀਂ ਰਹੇਗਾ—ਦੁਨੀਆ ਭਰ ਦੀ ਆਰਥਿਕਤਾ ਹਿੱਲੇਗੀ।
ਜੂਨ ‘ਚ ਲੰਡਨ ਵਿਚ ਦੋਨਾਂ ਦੇਸ਼ਾਂ ਨੇ ਗੱਲਬਾਤ ਕਰਕੇ ਇਕ ਸਮਝੌਤਾ ਕੀਤਾ ਸੀ। ਜਿਹਨੂੰ “ਫ੍ਰੇਮਵਰਕ ਡੀਲ” ਕਿਹਾ ਗਿਆ, ਪਰ ਅਜਿਹੀ ਡੀਲ ਜਿਸਦਾ ਹਾਲੇ ਤੱਕ ਪੂਰਾ ਖਾਕਾ ਵੀ ਸਾਫ ਨਹੀਂ। ਓਹਨਾਂ ਵਿੱਚੋਂ ਵੱਡੀ ਗੱਲ ਇਹ ਹੈ ਕਿ ਦੋਨਾਂ ਪੱਖਾਂ ਨੂੰ ਇਹ ਲਗ ਰਿਹਾ ਸੀ ਕਿ ਕਾਫ਼ੀ ਕੁਝ ਰਿਸ਼ਤਾ ਠੀਕ ਹੋ ਰਿਹਾ ਹੈ।
ਪਰ ਹੁਣ ਚੀਨ ਨੇ ਖੁੱਲ੍ਹ ਕੇ ਚੇਤਾਵਨੀ ਦਿੱਤੀ ਕਿ ਜੇ 12 ਅਗਸਤ ਤੱਕ ਟਰੰਪ ਨਾਲ ਕੋਈ ਸਹਿਮਤੀ ਨਹੀਂ ਬਣਦੀ, ਤਾਂ ਅਮਰੀਕਾ ਵੱਲੋਂ ਚੀਨੀ ਸਮਾਨ ਉੱਤੇ 100% ਤੋਂ ਵੱਧ ਟਰੈਫ਼ ਲਗ ਸਕਦੇ ਹਨ। ਇਨ੍ਹਾਂ ਟਰੈਫ਼ਾਂ ਦਾ ਇਤਿਹਾਸ ਵੀ ਅਜਿਹਾ ਰਿਹਾ ਹੈ ਕਿ ਜਦ ਵੀ ਇਹ ਲਗੇ ਹਨ, ਕਾਰੋਬਾਰ ਹਿਲ ਜਾਂਦੇ ਹਨ।
ਚੀਨ ਦੇ ਸਰਕਾਰੀ ਅਖਬਾਰ People’s Daily ਵਿੱਚ ਆਈ ਇਕ ਟਿੱਪਣੀ ਵਿੱਚ ਇਹ ਕਿਹਾ ਗਿਆ ਕਿ ਦੋਨਾਂ ਦੇਸ਼ਾਂ ਨੂੰ “ਬਹਿਸ ਅਤੇ ਸਹਿਯੋਗ” ਦੀ ਰਾਹੀਂ ਅੱਗੇ ਵਧਣਾ ਚਾਹੀਦਾ ਹੈ, ਕਿਉਂਕਿ ਇਹੀ “ਸਹੀ ਰਸਤਾ” ਹੈ।
ਪਰ ਨਾਲ ਹੀ ਇਹ ਵੀ ਕਿਹਾ ਕਿ ਟਰੰਪ ਦੀ ਟਰੈਫ਼ ਨੀਤੀ “ਧੱਕੇਸ਼ਾਹੀ” (bullying) ਵਾਂਗ ਹੈ।। ਜਿਨ੍ਹਾਂ ਛੋਟੇ ਦੇਸ਼ਾਂ ਨੇ ਅਮਰੀਕਾ ਨਾਲ ਡੀਲ ਕਰਕੇ ਚੀਨ ਨੂੰ ਸਪਲਾਈ ਚੇਨ ਤੋਂ ਕੱਟਿਆ ਹੈ, ਉਹਨਾਂ ਲਈ ਚੀਨ ਕਿਹਾ, “ਸਾਵਧਾਨ ਰਹੋ, ਅਸੀਂ ਵੀ ਖਾਮੋਸ਼ ਨਹੀਂ ਰਹਾਂਗੇ।”
ਚੀਨ ਦਾ ਸਿਧਾ ਸਨੇਹਾ ਇਹ ਹੈ: ਜੇ ਅਮਰੀਕਾ ਨੇ ਫਿਰ ਟਰੈਫ਼ਾਂ ਦੀ ਸਿਆਸਤ ਕੀਤੀ, ਤਾਂ ਚੀਨ ਖਾਮੋਸ਼ ਨਹੀਂ ਰਹੇਗਾ। ਇਹ ਕੇਵਲ ਦੋ ਸੁਪਰਪਾਵਰ ਦੇ ਵਿਚਕਾਰ ਦੀ ਟਕਰਾਅ ਨਹੀਂ, ਸਗੋਂ ਇਸਦਾ ਅਸਰ ਦੁਨੀਆ ਦੀ ਆਰਥਿਕਤਾ ਤੇ ਗਲੋਬਲ ਸਪਲਾਈ ਚੇਨ ਤੇ ਵੀ ਪਏਗਾ
ਜਿਹੜੇ ਹਾਲਾਤ ਬਣ ਰਹੇ ਨੇ, ਉਹ ਸਾਫ ਦੱਸ ਰਹੇ ਨੇ ਕਿ ਸਿਰਫ਼ ਟਰੈਫ਼ ਦੀ ਗੱਲ ਨਹੀਂ, ਇਹ ਗੱਲ ਇਜ਼ਤ, ਰਾਜਨੀਤਕ ਵਕਾਲਤ ਅਤੇ ਭਵਿੱਖ ਦੇ ਵਪਾਰ ਦੀ ਵੀ ਹੈ।
ਹੁਣ ਨਜ਼ਰਾਂ ਲੱਗੀਆਂ ਹਨ 12 ਅਗਸਤ ਉੱਤੇ। ਕੋਈ ਨਵੀਂ ਸਾਂਝ ਬਣੇਗੀ ਜਾਂ ਫਿਰ ਟਕਰਾਅ ਹੋਵੇਗਾ? ਇਹ ਤਾਂ ਸਮਾਂ ਦੱਸੇਗਾ—but one thing’s for sure—ਜੇ ਇਹ ਮੁੱਦਾ ਹੱਥੋਂ ਫਿਸਲ ਗਿਆ, ਤਾਂ ਗੱਲ ਸਿਰਫ਼ ਵਪਾਰ ਦੀ ਨਹੀਂ ਰਹੇਗੀ, ਸਿਆਸਤ ਤੋਂ ਲੈਕੇ ਰੋਜ਼ਗਾਰ ਤੱਕ ਅਸਰ ਹੋਵੇਗਾ।
Seeking Idea ਵੈਲਥ ਕਲੱਬ ਵਿੱਚ ਸ਼ਾਮਲ ਹੋਵੋ– Join Here