ਅਮਰੀਕਾ ‘ਚ ਨੌਕਰੀਆਂ ਦੀ ਗਿਣਤੀ ਆਉਣੀ ਹੈ-
ਸ਼ੁੱਕਰਵਾਰ ਨੂੰ ਪਤਾ ਲੱਗੇਗਾ ਕਿ ਅਮਰੀਕਾ ‘ਚ ਕਿੰਨੀਆਂ ਨਵੀਆਂ ਨੌਕਰੀਆਂ ਬਣੀਆਂ।
👉 ਅਜਿਹਾ ਮੰਨਿਆ ਜਾ ਰਿਹਾ ਕਿ ਲਗਭਗ 51,000 ਨੌਕਰੀਆਂ ਬਣ ਸਕਦੀਆਂ ਨੇ (ਪਿਛਲੇ ਮਹੀਨੇ ਸਿਰਫ਼ 22,000 ਸਨ)।
👉 ਬੇਰੁਜ਼ਗਾਰੀ ਦਰ 4.3% ‘ਤੇ ਰਹਿਣ ਦੀ ਉਮੀਦ।
ਫੈਡਰਲ ਰਿਜ਼ਰਵ (Fed) ਵਾਲਿਆਂ ਦੀ ਨਜ਼ਰ ਵੀ ਇਨ੍ਹਾਂ ਨੰਬਰਾਂ ‘ਤੇ ਹੈ, ਕਿਉਂਕਿ ਜੇ ਨੌਕਰੀਆਂ ਵਧੀਆਂ, ਤਾਂ ਉਹ ਦਰਾਂ (interest rates) ਘਟਾਉਣ ਵਾਲਾ ਪਲਾਨ ਰੋਕ ਵੀ ਸਕਦੇ ਨੇ।
ਸਰਕਾਰੀ ਤਾਲਾਬੰਦੀ ਦਾ ਡਰ – ਰਿਪੋਰਟ ਵੀ ਲੇਟ ਹੋ ਸਕਦੀ ਹੈ!
ਮੰਗਲਵਾਰ ਤੱਕ ਜੇ ਅਮਰੀਕਾ ਦੀ ਸਰਕਾਰ ਵਿੱਤੀ ਮਸਲੇ ਹੱਲ ਨਾ ਕਰ ਸਕੀ, ਤਾਂ ਕਈ ਸਰਕਾਰੀ ਦਫ਼ਤਰ ਬੰਦ ਹੋ ਸਕਦੇ ਨੇ।
👉 ਜੇਕਰ shutdown ਹੋਇਆ, ਤਾਂ ਨੌਕਰੀਆਂ ਦੀ ਰਿਪੋਰਟ ਆਉਣ ‘ਚ ਵੀ ਦੇਰੀ ਹੋ ਸਕਦੀ ਹੈ।
👉 ਰਿਪਬਲਿਕਨ ਤੇ ਡੈਮੋਕ੍ਰੈਟ ਹਾਲੇ ਵੀ ਰਾਜੀ ਨਹੀਂ ਹੋਏ – ਟਰੰਪ ਕਹਿੰਦੇ ਨੇ ਕਿ ਕੋਈ ਰਾਹ ਨਿਕਲ ਸਕਦਾ ਹੈ।
ਇੰਡਸਟਰੀ ਅਤੇ ਸਰਵਿਸ ਸੈਕਟਰ ਦੀ ਤਾਜ਼ਾ ਹਾਲਤ ਸਾਹਮਣੇ ਆ ਰਹੀ ਹੈ
ISM (Institute for Supply Management) ਵੱਲੋਂ ਮੈਨੂਫੈਕਚਰਿੰਗ ਤੇ ਸਰਵਿਸ ਸੈਕਟਰ ਦੀ ਰਿਪੋਰਟ ਆ ਰਹੀ ਹੈ, ਜੋ ਸਰਕਾਰੀ ਤਾਲਾਬੰਦੀ ਤੋਂ ਪ੍ਰਭਾਵਤ ਨਹੀਂ ਹੋਵੇਗੀ।
👉 ਮੈਨੂਫੈਕਚਰਿੰਗ ਰੇਟਿੰਗ 49.1 (ਮੰਦ੍ਹਾ ਹਾਲਾਤ)
👉 ਸਰਵਿਸ ਸੈਕਟਰ 52.0 ‘ਤੇ – ਮਤਲਬ ਕੁਝ ਹੌਲੀ ਹੌਲੀ ਚਲ ਰਿਹਾ ਹੈ।
Nike ਦੀ ਹਾਲਤ – ਨਵਾਂ CEO ਕੁਝ ਕਰ ਰਿਹਾ ਜਾਂ ਨਹੀਂ?
Nike ਆਪਣੀ ਤਿਮਾਹੀ ਰਿਪੋਰਟ ਮੰਗਲਵਾਰ ਨੂੰ ਜਾਰੀ ਕਰੇਗੀ।
👉 ਨਵਾਂ CEO Elliott Hill ਪਿਛਲੇ ਸਾਲ ਆਇਆ ਸੀ – ਕੰਪਨੀ ਨੂੰ ਮੁੜ ਰੇਲ ‘ਤੇ ਚੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
👉 ਵਿਕਰੀ ਘੱਟ, ਪੁਰਾਣਾ ਮਾਲ, ਚੀਨ ਉੱਤੇ ਨਿਰਭਰਤਾ – ਸਭ ਕੁਝ ਹੌਲੀ ਹੌਲੀ ਸੈਟ ਕਰਨ ਦੀ ਕੋਸ਼ਿਸ਼।
👉 JD Sports ਵਾਲਿਆਂ ਨੇ ਕਿਹਾ – Nike ਸਹੀ ਰਾਹ ‘ਤੇ ਜਾ ਰਹੀ ਏ।
Cruise ਵਾਲੀ Carnival ਕੰਪਨੀ ਦੇ ਨਤੀਜੇ – ਲੋਕਾਂ ਨੂੰ ਸਮੁੰਦਰੀ ਛੁੱਟੀਆਂ ਪਸੰਦ ਆ ਰਹੀਆਂ ਨੇ!
👉 Cruise ਦੀ ਮੰਗ ਵਧੀ ਹੈ – ਲੋਕ ਹੋਟਲਾਂ ਦੀ ਥਾਂ ਸਮੁੰਦਰੀ ਯਾਤਰਾ ‘ਚ ਰੁਚੀ ਲੈ ਰਹੇ ਨੇ।
👉 ਕੰਪਨੀ ਦੇ ਨਫੇ 20 ਸਾਲਾਂ ‘ਚ ਸਭ ਤੋਂ ਵੱਧ।
👉 ਅੰਦਾਜ਼ਾ: $1.32 ਪ੍ਰਤੀ ਸ਼ੇਅਰ ਕਮਾਈ।
ਇਹ ਹਫ਼ਤਾ ਅਮਰੀਕਾ ਲਈ ਖਾਸ ਹੈ –
📌 ਨੌਕਰੀਆਂ ਦੀ ਰਿਪੋਰਟ
📌 ਸਰਕਾਰੀ ਤਾਲਾਬੰਦੀ ਦਾ ਖਤਰਾ
📌 ਵੱਡੀਆਂ ਕੰਪਨੀਆਂ ਦੇ ਨਤੀਜੇ
ਨਿਵੇਸ਼ਕਾਂ ਦੀਆਂ ਅੱਖਾਂ ਹਰ ਹਿਲਚਲ ‘ਤੇ ਨੇ – ਜਿਹੜੀ ਵੀ ਖ਼ਬਰ ਆਉਣੀ ਹੈ, ਵੱਡਾ ਅਸਰ ਪੈ ਸਕਦਾ ਹੈ।
Seeking Idea ਵੈਲਥ ਕਲੱਬ ਵਿੱਚ ਸ਼ਾਮਲ ਹੋਵੋ– Join Here